False Encounters & Deaths In Police Custody Punjabi T S Nahal
| Creator | Tarlochan Singh Nahal |
| Description | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੁਝ ਦਿਨ ਪਹਿਲਾਂ ਮੈਂ ਜੋ ਦਸਤਾਵੇਜ਼ ਤੁਹਾਨੂੰ ਭੇਜਿਆ ਸੀ, ਉਸ ਦਾ ਪੰਜਾਬੀ ਅਨੁਵਾਦ ਉਨ੍ਹਾਂ ਪਾਠਕਾਂ ਲਈ ਪੇਸ਼ ਹੈ ਜੋ ਇਸ ਨੂੰ ਪੰਜਾਬੀ ਵਿੱਚ ਪੜ੍ਹਨਾ ਲਾਹੇਵੰਦ ਸਮਝਦੇ ਹਨ। ਭਾਵੇਂ ਬਹੁਤੇ ਪਾਠਕ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਿਰਦਈ ਕਤਲ ਬਾਰੇ ਜਾਣਦੇ ਹਨ, ਪਰ ਇੱਕ ਹੋਰ ਪ੍ਰਸਿੱਧ ਸਿੱਖ, ਜੋ ਰਹੱਸਮਈ ਢੰਗ ਨਾਲ ਲਾਪਤਾ ਹੋਏ, ਉਹ ਸਨ ਸਰਦਾਰ ਕੁਲਜੀਤ ਸਿੰਘ ਢੱਟ। ਉਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਦੇ ਰਿਸ਼ਤੇਦਾਰ ਸਨ। ਇਸ ਵਿੱਚ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਵੀ ਜ਼ਿਕਰ ਹੈ ਜੋ ਲਾਪਤਾ ਕਰ ਦਿੱਤੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਜਾਂ ਤਾਂ ਸਾੜ ਦਿੱਤਾ ਗਿਆ ਜਾਂ ਹੋਰ ਥਾਵਾਂ 'ਤੇ ਸੁੱਟ ਦਿੱਤਾ ਗਿਆ। ਇਹ ਇਕ ਲੰਬਾ ਪਰ ਇਤਿਹਾਸਕ ਪੱਖ ਤੋਂ ਮਹਤਵਪੂਰਨ ਦਸਤਾਵੇਜ਼ ਹੈ ਜੋ ਮੇਰੀ 600 ਸਫੇ ਦੀ ਪੁਸਤਕ ਦਾ 10ਵਾਂ ਅਧਿਆਏ ਹੈ ਜੋ ਮੈਂ 15 ਸਾਲ ਪਹਿਲਾਂ ਲਿਖੀ ਸੀ। ਇਸ ਨੁੰ ਪੜ੍ਹ ਕੇ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ ਕਰਨੀ ਜੀ। ਦਾਸ, ਤਰਲੋਚਨ ਸਿੰਘ ਨਾਹਲ |
| First Sentence | ਅਧਿਆਇ 10 ਜਾਅਲੀ ਪੁਲਿਸ ਮੁਕਾਬਲੇ ਅਤੇ ਪੁਲਿਸ ਹਿਰਾਸਤ ਵਿੱਚ ਮੌਤਾਂ [ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਬੇਰਹਿਮ ਹੱਤਿਆ ਨੂੰ ਦਰਸਾਉਣ ਵਾਲੀ ਫ਼ਿਲਮ "ਸਤਲੁਜ" ਦੀ ਹਾਲ ਹੀ ਵਿੱਚ ਰਿਲੀਜ਼ ਅਤੇ ਉਸ ਤੋਂ ਤੁਰੰਤ ਬਾਅਦ ਲੱਗੀ ਪਾਬੰਦੀ ਨੇ ਪੰਜਾਬ, ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਵੱਲ ਅੰਤਰਰਾਸ਼ਟਰੀ ਧਿਆਨ ਮੁੜ ਕੇਂਦਰਿਤ ਕੀਤਾ ਹੈ। ਇਸ ਨੇ ਲੋਕਾਂ ਵਿੱਚ ਅਰਥਪੂਰਨ ਚਰਚਾ ਅਤੇ ਜਾਗਰੂਕਤਾ ਨੂੰ ਵੀ ਜਨਮ ਦਿੱਤਾ ਹੈ, ਜੋ ਕਿ ਸਮਾਜਕ ਸੋਚ ਵਿੱਚ ਇੱਕ ਸਵਾਗਤਯੋਗ ਤਬਦੀਲੀ ਦਾ ਸੰਕੇਤ ਹੈ। ਇਸ ਫ਼ਿਲਮ 'ਤੇ ਲੱਗੀ ਪਾਬੰਦੀ ਦਾ ਨਤੀਜਾ ਇਸਦੇ ਉਲਟ ਨਿਕਲਿਆ ਹੈ। ਹਥਲਾ ਦਸਤਾਵੇਜ਼ ਮੇਰੀ ਤਕਰੀਬਨ 600 ਸਫੇ ਦੀ 2011 ਵਿਚ ਛਪੀ ਪੁਸਤਕ "Religion and Politics in Sikhism -The Khalsa Perspective" (ਸਿੰਘ ਬ੍ਰਦਰਜ਼, ਅੰਮ੍ਰਿਤਸਰ, ISBN: 81-7205-461-0) ਦਾ ਅਧਿਆਇ 10 "False Encounters and Deaths in Police Custody" (ਸਫ਼ੇ 373- 403) ਹੈ। ਇਸ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਅਤੇ ਸਰਦਾਰ ਕੁਲਜੀਤ ਸਿੰਘ ਢੱਟ–ਜੋ ਸ਼ਹੀਦ ਭਗਤ ਸਿੰਘ ਦੇ ਇੱਕ ਰਿਸ਼ਤੇਦਾਰ ਸਨ, ਜੋ ਭਾਰਤ ਦੇ ਸਭ ਤੋਂ ਵੱਧ ਸਤਿਕਾਰਤ ਰਾਸ਼ਟਰੀ ਨਾਇਕਾਂ ਵਿੱਚੋਂ ਇੱਕ ਹਨ—ਦੀ ਮੌਤ ਬਾਰੇ ਮਹੱਤਵਪੂਰਨ ਵੇਰਵੇ ਸ਼ਾਮਲ ਹਨ। ਇਹ ਹਜ਼ਾਰਾਂ ਨੌਜਵਾਨ ਸਿੱਖਾਂ ਅਤੇ ਕਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੇ ਲਾਪਤਾ ਹੋਣ ਦੀ ਵੀ ਜਾਂਚ ਕਰਦਾ ਹੈ, ਜਿਨ੍ਹਾਂ ਨੇ ਰਾਜਸੀ ਦਮਨ ਦਾ ਵਿਰੋਧ ਕੀਤਾ ਅਤੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਕੁਝ ਛੋਟੀਆਂ ਟਾਈਪਿੰਗ ਸੰਬੰਧੀ ਸੋਧਾਂ ਜਾਂ ਫਾਰਮੈਟ ਤੋਂ ਇਲਾਵਾ, ਇਸ ਦਸਤਾਵੇਜ਼ ਦੀ ਸਮੱਗਰੀ, ਮਿਤੀਆਂ, ਅੰਕੜੇ ਜਾਂ ਮਹਤਵਪੂਰਨ ਤੱਥ ਇਸਦੀ ਮੂਲ ਪ੍ਰਕਾਸ਼ਨਾ ਤੋਂ ਬਾਅਦ ਬਦਲਣ ਦੀ ਕੋਈ ਵੀ ਕੋਸ਼ਿਸ ਨਹੀਂ ਕੀਤੀ ਹੈ। ਅਨੁਵਾਦ ਕਰਨ ਸਮੇਂ ਮੌਲਕ ਅਧਿਅਏ ਦੇ ਮੂਲ ਰੂਪ ਅਤੇ ਭਾਵ ਨੂੰ ਹੂ ਬਹੂ ਰੱਖਣ ਦੀ ਹਰ ਸੰਭਵ ਕੋਸ਼ਿਸ ਕੀਤੀ ਹੈ। ਮੈਂ ਮਾਨਯੋਗ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਦਾ ਅਤੀ ਧੰਨਵਾਦੀ ਹਾਂ ਜਿਹਨਾ ਨੇ ਮੈਨੂੰ ਸ: ਕੁਲਜੀਤ ਸਿੰਘ ਢੱਟ ਦੇ ਕੇਸ ਨਾਲ ਸੰਬੰਧਤ ਬਹੁਤ ਸਾਲ ਪਹਿਲਾਂ ਕਨੂੰਨੀ ਫਾਈਲ ਦੀ ਇਕ ਕਾਪੀ ਦਿੱਤੀ ਸੀ। ਲੇਖਕ: ਤਰਲੋਚਨ ਸਿੰਘ ਨਾਹਲ*] ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਤੋਂ ਇਸ ਅਧਿਆਇ ਵਿੱਚ ਪੰਜਾਬ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਾਅਲੀ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਆਮ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। - 1 Religion and Politics in Sikhism The Khalsa Perspective, Chapter 10, pages 373-403 by Dr. Tarlochan S. Nahal |
| Published | 2011 |
| Language | Punjabi |
| Pages | 35 |
| Copies | 1 |
| Tags | False Police Encounters Fake Police Encounters |
| Collection | Community Texts |
| Read | 0 times |